Buying tickets - Punjabi

ਮੁੱਖਥੀਏਟਰ, ਖੇਡਅਤੇਸੱਭਿਆਚਾਰਕਸਮਾਗਮਾਂਲਈਟਿਕਟਾਂਖਰੀਦਣਾ

ਵਿਕਟੋਰੀਆ ਆਸਟ੍ਰੇਲੀਆ ਦੇ ਸਭ ਤੋਂ ਮਸ਼ਹੂਰ ਖੇਡਾਂ, ਥੀਏਟਰ ਅਤੇ ਸੱਭਿਆਚਾਰਕ ਸਮਾਗਮਾਂ ਦਾ ਘਰ/ਮੁੱਖ ਕੇਂਦਰ ਹੈ। ਵੱਡੇ ਸਮਾਗ਼ਮ ਹਰ ਕਿਸੇ ਨਾਲ ਸੰਬੰਧ ਰੱਖਦੇ ਹਨ, ਅਤੇ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਉਹਨਾਂ ਦਾ ਆਨੰਦ ਲੈਣ ਦੇ ਯੋਗ ਹੋਵੇ।

Major Events Act 2009 (ਵੱਡੇ ਸਮਾਗਮਾਂ ਬਾਰੇ ਕਾਨੂੰਨ 2009) ਪ੍ਰਸ਼ੰਸ਼ਕਾਂ ਨੂੰ ਬੇਈਮਾਨ ਵਿਕਰੇਤਾਵਾਂ ਤੋਂ ਆਪਣੀਆਂ ਟਿਕਟਾਂ ਲਈ ਬਹੁਤ ਜ਼ਿਆਦਾ ਭੁਗਤਾਨ ਕਰਨ ਤੋਂ ਬਚਾਉਂਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਵੱਡੇ ਸਮਾਗਮਾਂ ਦੀਆਂ ਟਿਕਟਾਂ ਹਰ ਕਿਸੇ ਲਈ ਉਪਲਬਧ ਹੋਣ।

ਜਦੋਂ ਸਰਕਾਰ ਕਿਸੇ ਸਮਾਗ਼ਮ ਨੂੰ ਵੱਡੇ ਸਮਾਗ਼ਮ ਵਜੋਂ ਘੋਸ਼ਿਤ ਕਰਦੀ ਹੈ, ਤਾਂ ਅਸਲੀ ਕੀਮਤ ਤੋਂ 10 ਫ਼ੀਸਦੀ ਤੋਂ ਵੱਧ ਕੀਮਤ 'ਤੇ ਟਿਕਟਾਂ ਦੀ ਮੁੜ ਵਿਕਰੀ ਜਾਂ ਇਸ਼ਤਿਹਾਰਬਾਜ਼ੀ ਕਰਨਾ ਗੈਰ-ਕਾਨੂੰਨੀ ਹੋ ਜਾਂਦਾ ਹੈ।

ਕਿਸੇਸੰਗੀਤਸਮਾਰੋਹ, ਥੀਏਟਰਸਮਾਗ਼ਮਜਾਂਖੇਡਦੇਮੈਚਲਈਔਨਲਾਈਨਟਿਕਟਾਂਖਰੀਦਣਾ

ਇੰਟਰਨੈਟ ਨੇ ਲੋਕਾਂ ਲਈ ਟਿਕਟਾਂ ਖਰੀਦ ਨੂੰ ਆਸਾਨ ਬਣਾ ਦਿੱਤਾ ਹੈ, ਇਸਨੇ ਪ੍ਰਫੁੱਲਿਤ ਹੋ ਰਹੀ ਮੁੜ-ਵਿਕਰੀ ਮਾਰਕੀਟ (ਕਾਲਾ ਬਾਜ਼ਾਰੀ) ਨੂੰ ਵੀ ਵਧਾਵਾ ਦਿੱਤਾ ਹੈ।

ਮੁੜ-ਵਿਕਰੀ ਮਾਰਕੀਟ 'ਤੇ ਟਿਕਟਾਂ ਖਰੀਦਣਾ ਸੁਵਿਧਾਜਨਕ ਹੋ ਸਕਦਾ ਹੈ, ਹਾਲਾਂਕਿ ਇਹ ਜ਼ੋਖਮ ਵੀ ਲਿਆ ਸਕਦਾ ਹੈ। ਇੱਥੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਸੁਰੱਖਿਆ ਕਰ ਸਕਦੇ ਹੋ:

  • ਸਿਰਫ਼ ਅਧਿਕਾਰਤ ਟਿਕਟ ਵੇਚਣ ਵਾਲੇ ਤੋਂ ਹੀ ਟਿਕਟ ਖਰੀਦੋ। ਉਹਨਾਂ ਦੇ ਅਧਿਕਾਰਤ ਟਿਕਟ ਵਿਕਰੇਤਾ ਦੀ ਜਾਣਕਾਰੀ ਲਈ ਹਮੇਸ਼ਾ ਸਮਾਗ਼ਮ ਦੀ ਵੈੱਬਸਾਈਟ ਦੇਖੋ।
  • ਜੇਕਰ ਤੁਸੀਂ ਔਨਲਾਈਨ ਦੇਖ ਰਹੇ ਹੋ, ਤਾਂ ਯਾਦ ਰੱਖੋ ਕਿ ਇਹ ਸੰਭਵ ਹੈ ਕਿ 'ਸਰਚ ਇੰਜਣ' ਦਾ ਪਹਿਲਾ ਨਤੀਜਾ ਅਧਿਕਾਰਤ ਟਿਕਟ ਵੇਚਣ ਵਾਲਾ ਨਾ ਹੋਵੇ।
  • ਟਿਕਟਾਂ ਲਈ ਭੁਗਤਾਨ ਕ੍ਰੈਡਿਟ ਕਾਰਡ ਜਾਂ ਪੇਅ-ਪਾਲ ਦੁਆਰਾ ਕਰੋ।
  • ਆਪਣੀਆਂ ਟਿਕਟਾਂ ਦੇ ਨਿਯਮ ਅਤੇ ਸ਼ਰਤਾਂ ਪੜ੍ਹੋ।
  • ਆਪਣੀਆਂ ਟਿਕਟਾਂ ਦੀ ਪੂਰੀ ਕੀਮਤ ਨੂੰ ਜਾਂਚੋ ਅਤੇ ਇਹ ਯਕੀਨੀ ਬਣਾਓ ਕਿ ਜਿੰਨ੍ਹਾਂ ਤੁਹਾਨੂੰ ਭੁਗਤਾਨ ਕਰਨਾ ਚਾਹੀਦਾ ਹੈ ਕਿਤੇ ਤੁਸੀਂ ਉਸਤੋਂ ਵੱਧ ਤਾਂ ਨਹੀਂ ਕਰ ਰਹੇ ਹੋ।
  • ਟਿਕਟ ਦੇ ਸਾਰੇ ਦਸਤਾਵੇਜ਼ ਅਤੇ ਰਸੀਦਾਂ ਆਪਣੇ ਕੋਲ ਰੱਖੋ।
  • ਜਦੋਂ ਕੋਈ ਅਜਿਹੀ ਟਿਕਟ ਖਰੀਦਦੇ ਹੋ ਜਿਸ ਵਿੱਚ ਚੀਜ਼ਾਂ, ਵਸਤੂਆਂ ਜਾਂ ਸੇਵਾਵਾਂ (ਜਿਵੇਂ ਕਿ ਭੋਜਨ ਜਾਂ ਪੀਣ ਵਾਲੇ ਪਦਾਰਥ) ਸ਼ਾਮਲ ਕੀਤੇ ਗਏ ਹਨ, ਤਾਂ ਉਹਨਾਂ ਦੇ ਅਧਿਕਾਰਤ ਟਿਕਟ ਵਿਕਰੇਤਾਵਾਂ ਦੀ ਜਾਣਕਾਰੀ ਲਈ ਸਮਾਗ਼ਮ ਦੀ ਵੈੱਬਸਾਈਟ ਨੂੰ ਦੇਖਣਾ ਯਕੀਨੀ ਬਣਾਓ।

ਜੇਕਰਤੁਸੀਂਸੋਚਦੇਹੋਕਿਕਿਸੇਸਮਾਗ਼ਮਦੀਜਿਸਨੂੰਵੱਡੇਸਮਾਗ਼ਮਘੋਸ਼ਿਤਕੀਤਾਗਿਆਹੈ, ਟਿਕਟਦਾਇਸ਼ਤਿਹਾਰਦਿੱਤਾਜਾਰਿਹਾਹੈਜਾਂਟਿਕਟਦੀਅਸਲੀਕੀਮਤਤੋਂ 10% ਵੱਧ 'ਤੇਵੇਚਿਆਜਾਰਿਹਾਹੈ, ਤਾਂਤੁਸੀਂ ਇੱਕਔਨਲਾਈਨਫਾਰਮ (ਅੰਗਰੇਜ਼ੀਵਿੱਚ) ਜਮ੍ਹਾਂਕਰਸਕਦੇਹੋਅਤੇਅਧਿਕਾਰਤਟਿਕਟਾਂਵਾਲਾਅਧਿਕਾਰੀਇਸਦੀਜਾਂਚਕਰੇਗਾ।

ਹੋਰਜਾਣਕਾਰੀ

ਤੁਸੀਂ ਇੱਥੇ ਅੰਗਰੇਜ਼ੀ ਭਾਸ਼ਾ ਵਿੱਚ ਅਕਸਰ ਪੁੱਛੇ ਜਾਂਦੇ ਸਵਾਲਾਂ ਦੀ ਸੂਚੀ ਦੇਖ ਸਕਦੇ ਹੋ।

Page last updated: 20 June 2022